Categories
ਗਰਮੀਆਂ ਵਿਚ ਅੱਖਾਂ ਦੀ ਦੇਖਭਾਲ ਕਦੋਂ ਅਤੇ ਕਿਵੇਂ ਕੀਤੀ ਜਾਵੇ
ਅੱਖਾਂ ਸਾਡੇ ਸਰੀਰ ਦਾ ਇੱਕ ਅਹਿਮ ਅੰਗ ਹਨ ਅਤੇ ਇੱਕ ਆਕਰਸ਼ਕ ਹਿੱਸਾ ਵੀ। ਅੱਖਾਂ ਦੀ ਸੁੰਦਰਤਾ ਉਦੋਂ ਤੱਕ ਹੀ ਮਹੱਤਵਪੂਰਨ ਹੁੰਦੀ ਹੈ ਜਦੋਂ ਤੱਕ ਅੱਖਾਂ ਦੀ ਰੋਸ਼ਨੀ ਸੁਰੱਖਿਅਤ ਹੋਵੇ।ਸਾਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਅੱਜ-ਕੱਲ ਇੰਟਰਨੈੱਟ ਦਾ ਯੁੱਗ ਹੈ। ਅੱਜ ਦੇ ਯੁੱਗ ਵਿੱਚ ਟੀਵੀ, ਮੋਬਾਈਲ, ਲੈਪਟਾਪ ਤੇ ਹੋਰ ਉਪਕਰਣਾਂ ਤੋਂ ਬਗੈਰ ਜਿੰਦਗੀ ਆਸਾਨ ਨਹੀਂ ਹੈ ਪਰ ਹਨ ਸਭ ਦੇ ਜ਼ਿਆਦਾ ਇਸਤੇਮਾਲ ਨਾਲ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ। ਅੱਖਾਂ ਦੀ ਰੌਸ਼ਨੀ ਘੱਟਣ ਨਾਲ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਸਾਡੇ ਸ਼ਰੀਰ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ।
ਗਰਮੀਆਂ ਵਿਚ ਅੱਖਾਂ ਨੂੰ ਤੰਦਰੁਸਤ ਰੱਖਣ ਦੇ ਨੁਸਖੇ
- ਧੁੱਪ ਦਾ ਚਸ਼ਮਾ ਲਾਉਣਾ: ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਧੁੱਪ ਦੀਆਂ ਐਨਕਾਂ ਜਰੂਰ ਪਾਉ ਜੋ ਕਿ ਧੁੱਪ ਵਿੱਚ ਬਾਹਰ ਹੋਣ ਵੇਲੇ ਢੁਕਵੀਂ UV ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਜੇ ਤੁਹਾਡੇ ਸ਼ੇਡ 100% UV ਸੁਰੱਖਿਆ ਨਹੀਂ ਦਿੰਦੇ, ਤਾਂ ਉਹ ਤੁਹਾਡੀਆਂ ਅੱਖਾਂ ਨੂੰ ਸੁਰੱਖਿਆ ਦੇਣ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ।ਇਸ ਲਈ ਸਹੀ ਧੁੱਪ ਦਾ ਚਸ਼ਮਾ ਚੁਣੋ।
-
- ਹਾਈਡਰੇਸ਼ਨ : ਗਰਮੀਆਂ ਵਿੱਚ, ਤੁਸੀਂ ਆਮ ਦਿਨਾਂ ਨਾਲੋਂ ਜ਼ਿਆਦਾ ਡੀਹਾਈਡਰੇਸ਼ਨ ਦਾ ਸ਼ਿਕਾਰ ਹੁੰਦੇ ਹੋ। ਤੁਹਾਡੇ ਸਰੀਰ ਦੀ ਨਮੀ ਨੂੰ ਬਰਕਰਾਰ ਰੱਖਣ ਦੀ ਕੁਦਰਤੀ ਸਮਰੱਥਾ ਡੀਹਾਈਡਰੇਸ਼ਨ ਕਾਰਨ ਪਰਭਾਵਿਤ ਹੁੰਦੀ ਹੈ।ਜ਼ਿਆਦਾ ਪਾਣੀ ਪੀਣ ਨਾਲ ਨਮੀ ਦੇ ਪੱਧਰ ਨੂੰ ਬਣਾਈ ਰੱਖਣ ਅਤੇ ਸੁੱਕੀਆਂ ਅੱਖਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
- ਲੁਬਰੀਕੇਟਿੰਗ ਆਈ ਡ੍ਰੌਪਸ ਦੀ ਵਰਤੋਂ: ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਅੱਖਾਂ ਦੇ ਖੁਸ਼ਕ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਇਸ ਲਈ ਹਮੇਸ਼ਾ ਲੁਬਰੀਕੇਟਿੰਗ ਆਈ ਡ੍ਰੌਪ ਆਪਣੇ ਨਾਲ ਰੱਖੋ।
- ਐਲਰਜੀ ਤੋਂ ਬਚਣਾ : ਐਲਰਜੀ ਬਚਣਾ ਹਮੇਸ਼ਾ ਆਸਾਨ ਨਹੀਂ ਹੁੰਦਾ, ਖਾਸ ਕਰਕੇ ਉਦੋਂ ਜਦੋਂ ਤੁਸੀਂ ਘਰੋਂ ਬਾਹਰ ਹੁੰਦੇ ਹੋ। ਹਾਲਾਂਕਿ, ਧੁੱਪ ਦੇ ਚਸ਼ਮੇ ਦਾ ਇਸਤੇਮਾਲ ਕਰਨਾ ਅਤੇ ਘਰ ਵਿੱਚ ਦਾਖਲ ਹੁੰਦੇ ਹੀ ਆਪਣਾ ਚਿਹਰਾ ਧੋਣਾ ਤੁਹਾਡੀਆਂ ਅੱਖਾਂ ਨੂੰ ਐਲਰਜੀ ਮੁਕਤ ਰੱਖ ਸਕਦਾ ਹੈ ਅਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਘਟਾ ਸਕਦਾ ਹੈ।
- ਪੱਖੇ ਦੇ ਸਾਹਮਣੇ ਘੱਟ ਸਮਾਂ: ਪੜਦੇ ਹੋਏ, ਕੰਪਿਊਟਰ ‘ਤੇ ਕੰਮ ਕਰਦੇ ਹੋਏ ਜਾਂ ਟੀਵੀ ਦੇਖਦੇ ਸਮੇਂ ਪੱਖੇ ਦੇ ਹੇਠਾਂ ਸਮਾਂ ਬਿਤਾਉਣ ਨਾਲ ਗਰਮੀਆਂ ਦੌਰਾਨ ਪਹਿਲਾਂ ਤੋਂ ਹੀ ਸੁੱਕੀਆਂ ਅੱਖਾਂ ਹੋਰ ਜ਼ਿਆਦਾ ਖਰਾਬ ਹੋ ਸਕਦੀਆਂ ਹਨ। ਕਾਰ ਦੇ AC ਨੂੰ ਸਿੱਧਾ ਤੁਹਾਡੀਆਂ ਅੱਖਾਂ ‘ਤੇ ਨਿਸ਼ਾਨਾ ਬਣਾਉਣਾ ਵੀ ਇਸ ਹਾਲਤ ਨੂੰ ਵਧਾਉਂਦਾ ਹੈ। ਜਿੰਨਾ ਨੂੰ ਸੁੱਕੀਆਂ ਅੱਖਾਂ ਦੀ ਬਿਮਾਰੀ ਹੈ ਉਹਨਾਂ ਨੂੰ ਖਾਸ ਤੌਰ ਤੇ ਇਸਦਾ ਧਿਆਨ ਰੱਖਣਾ ਚਾਹੀਦਾ ਹੈ।
- ਆਪਣੀਆਂ ਅੱਖਾਂ ਨੂੰ ਪਾਣੀ ਵਿੱਚ ਸੁਰੱਖਿਅਤ ਰੱਖੋ: ਕਿਤੇ ਵੀ ਤੈਰਾਕੀ ਕਰਦੇ ਸਮੇਂ, ਆਪਣੀਆਂ ਅੱਖਾਂ ਨੂੰ ਐਲਰਜੀ ਤੋਂ ਬਚਾਉਣ ਲਈ ਚਸ਼ਮਾ ਪਹਿਨਣਾ ਜਰੂਰੀ ਹੈ। ਜੇਕਰ ਤੁਸੀਂ ਕਾਂਟੈਕਟ ਲੈਂਸ ਪਹਿਨਦੇ ਹੋ, ਤਾਂ ਉਹਨਾਂ ਨੂੰ ਪਾਣੀ ਦੇ ਅੰਦਰ ਕਿਸੇ ਵੀ ਹਾਲਤ ਵਿੱਚ ਪਹਿਨਣ ਤੋਂ ਬਚੋ।
- ਸਿਹਤਮੰਦ ਖਾਓ: ਗਰਮੀਆਂ ਵਿੱਚ ਬਹੁਤ ਸਾਰੇ ਤਾਜ਼ੇ ਫਲ ਅਤੇ ਸਬਜ਼ੀਆਂ ਉਪਲਬਧ ਹੁੰਦੀਆਂ ਹਨ, ਇਹਨਾਂ ਦਾ ਲਾਭ ਉਠਾਓ। ਤਾਜਾ ਖਾਓ ਅਤੇ ਤੰਦਰੁਸਤ ਰਹੋ।
- ਸਿਗਰਟ ਛੱਡੋ: ਇਸ ਗਰਮੀ ਵਿੱਚ ਸਿਗਰਟ ਛੱਡਣ ਬਾਰੇ ਸੋਚੋ।ਸਿਗਰਟ ਦਾ ਧੂੰਆਂ, ਨਾ ਸਿਰਫ਼ ਖੁਸ਼ਕ ਅੱਖ ਨੂੰ ਖ਼ਰਾਬ ਕਰਦਾ ਹੈ, ਸਗੋਂ ਅੱਖਾਂ ਦੀਆਂ ਬਹੁਤ ਸਾਰੀਆਂ ਹੋਰ ਬਿਮਾਰੀਆਂ ਲਈ ਵੀ ਜਿੰਮੇਵਾਰ ਹੈ, ਜਿਸ ਵਿੱਚ ਮੋਤੀਆਬਿੰਦ, ਮੈਕੁਲਰ ਡੀਜਨਰੇਸ਼ਨ ਅਤੇ ਹੋਰ ਵੀ ਸ਼ਾਮਲ ਹਨ। ਸਿਗਰਟਨੋਸ਼ੀ ਛੱਡਣ ਨਾਲ ਅੱਖਾਂ ਦੀਆਂ ਬਿਮਾਰੀਆਂ ਅਤੇ ਹੋਰ ਵੱਡੀਆਂ ਸਿਹਤ ਸਮੱਸਿਆਵਾਂ ਦਾ ਜੋਖ਼ਮ ਘੱਟਦਾ ਹੈ।
- ਸਹੀ ਅਤੇ ਪੂਰੀ ਨੀਂਦ: 6 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੀਆਂ ਅੱਖਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਦੀ ਹੈ।
ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਆਪਣੀਆਂ ਅੱਖਾਂ ਨੂੰ ਗਰਮੀਆਂ ਵਿਚ ਸਹੀ ਸਲਾਮਤ ਰੱਖ ਸਕਦੇ ਹੋ।
ਮਿੱਤਰਾ ਆਈ ਹਸਪਤਾਲ ਦੀ ਸਥਾਪਨਾ 1995 ਵਿੱਚ ਡਾ. ਐਚ ਮਿੱਤਰਾ ਦੁਆਰਾ ਕੀਤੀ ਗਈ ਸੀ। ਫਗਵਾੜਾ, ਪੰਜਾਬ ਵਿਚ ਸਥਾਪਿਤ ਸਾਡਾ ਹਸਪਤਾਲ ਪੰਜਾਬ ਦਾ ਸਭ ਤੋਂ ਵੱਡਾ ਅੱਖਾਂ ਦਾ ਹਸਪਤਾਲ ਹੈ।